ਫਰੀਦਕੋਟ 24 ਜੁਲਾਈ, ਅੱਜ ਕੰਮਿਆਣਾ ਪਿੰਡ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਪੰਜ ਲੜਕੀਆਂ +2 ਅਤੇ ਇਕ ਲੜਕਾ ਦਸਵੀਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਜਿਸ ਵਿੱਚ ਨਵਜੋਤ ਕੌਰ ਪੁੱਤਰੀ ਸ੍ਰੀ ਗੁਰਲਾਲ ਸਿੰਘ ਸੀਬੀਐਸਈ ਬੋਰਡ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਆਲ ਇੰਡੀਆ ਰੈਂਕ ਸਾਇੰਸ ਗਰੁੱਪ ਵਿੱਚੋਂ 499/500 ਦੂਜਾ ਸਥਾਨ ਹਾਸਲ ਕੀਤਾ। ਵਿਸ਼ਾਲੀ ਪੁੱਤਰੀ ਸ੍ਰੀ ਵਿਨੋਦ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ 492/500 ਪੰਜਾਬ ਵਿਚੋਂ ਛੇਵਾਂ ਸਥਾਨ ਹਾਸਲ ਕੀਤਾ। ਖੁਸ਼ਦੀਪ ਕੌਰ ਪੁੱਤਰੀ ਸ੍ਰੀ ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾ ਚੰਦਾ ਸਿੰਘ ਮਰਵਾਹ ਕੋਟਕਪੂਰਾ 489/500 (97.8%) ਅੰਕ ਹਾਸਲ ਕੀਤੇ। ਹਰਮਨ ਕੌਰ ਪੁੱਤਰੀ ਸ੍ਰੀ ਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ 489/500 (97.8%) ਅੰਕ ਹਾਸਲ ਕੀਤੇ। ਰੌਮਿਕਾ ਪੁੱਤਰੀ ਸ੍ਰੀ ਦੀਪਕ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਜੈਤੋ 489/500 (97.8%)ਹਾਸਲ ਕੀਤੇ। ਪੁਨੀਤ ਕਟਾਰੀਆ ਪੁੱਤਰ ਸ੍ਰੀ ਜਤਿੰਦਰਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਦਸਵੀਂ ਕਲਾਸ ਵਿੱਚੋਂ 97.30% ਅੰਕ ਹਾਸਲ ਕਰਕੇ ਪੰਜਾਬ ਵਿਚੋਂ ਗਿਆਰ੍ਹਵਾਂ ਸਥਾਨ ਅਤੇ ਮੈਰੀਟੋਰੀਅਸ ਸਕੂਲ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਮਿਹਨਤ ਕਰਨ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਅਤੇ ਕਿਹਾ ਕਿ ਮਿਹਨਤ ਨਾਲ ਉਹ ਵੱਡੇ ਤੋਂ ਵੱਡਾ ਅਹੁਦਾ ਪ੍ਰਾਪਤ ਕਰ ਸਕਦੇ ਹਨ ਅਤੇ ਜੇਕਰ ਟੀਚਾ ਵੀ ਵੱਡਾ ਹੋਵੇ ਤਾਂ ਹੀ ਜ਼ਿੰਦਗੀ ਵਿੱਚ ਸਫ਼ਲ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਨੁੂੰ ਤਰਜੀਹੀ ਤੌਰ ਤੇ ਲੈ ਰਹੀ ਹੈ ਅਤੇ ਰਾਜ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਨੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਰੋਜ਼ਾਨਾ ਅਖ਼ਬਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਡੀ.ਈ. ਓ ਸ਼ਿਵਰਾਜ ਕਪੂਰ,ਡਿਪਟੀ ਡੀ.ਈ ਓ ਸ੍ਰੀ ਪਰਦੀਪ ਦਿਓਡ਼ਾ, ਡਿਪਟੀ ਡੀ ਈ ਓ (ਐਲੀਮੈਂਟਰੀ) ਸ੍ਰੀ ਪਵਨ ਕੁਮਾਰ, ਸ੍ਰੀ ਅਮਨਿੰਦਰ ਸਿੰਘ ਡਿਸਟਿਕ ਕੋਆਰਡੀਨੇਟਰ, ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ ।