ਸਿੱਖ ਇਤਿਹਾਸ ਤੇ ਬਣੀ ਫਿਲਮ "ਮਸਤਾਨੇ" ਦੀ ਕਹਾਣੀ 1739 ਵਿੱਚ ਬਦਲਦੇ ਭਾਰਤ ਦੀ ਪਿੱਠਭੂਮੀ ਵਿੱਚ ਉਭਰਦੀ ਹੈ। ਅਸਲ ਘਟਨਾਵਾਂ ਤੋਂ ਪ੍ਰੇਰਿਤ, ਇਹ ਫਿਲਮ ਇਸ ਗੱਲ ਦੀ ਅਸਲ ਕਹਾਣੀ ਦੱਸਦੀ ਹੈ ਕਿ ਕਿਵੇਂ ਸਿੱਖ, ਮੁਗਲ ਸਾਮਰਾਜ ਦੇ ਪਤਨ ਅਤੇ ਨਾਦਰ ਸ਼ਾਹ ਦੇ ਸ਼ਾਸ਼ਨ ਦੌਰਾਨ ਦਲੇਰ ਯੋਧਿਆਂ ਵਿੱਚ ਬਦਲ ਗਏ। ਇਸ ਫ਼ਿਲਮ ਵਿਚ ਪੰਜ ਆਮ ਆਦਮੀ ਹਨ ਜਿਨ੍ਹਾਂ ਵਿਚ ਤਰਸੇਮ ਜੱਸੜ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ ਅਤੇ ਗੁਰਪ੍ਰੀਤ ਘੁੱਗੀ ਸ਼ਾਮਲ ਹਨ। ਨਿਰਦੇਸ਼ਕ ਸ਼ਰਨ ਆਰਟ ਦੀ ਕੁਸ਼ਲ ਛੋਹ ਦੁਆਰਾ ਲਿਆਂਦਾ ਹਰ ਪਾਤਰ ਜੀਵਨ ਵਿੱਚ ਸਿੱਖ ਬਹਾਦਰੀ ਦਾ ਪ੍ਰਤੀਕ ਬਣ ਜਾਂਦਾ ਹੈ। ਤਰਸੇਮ ਜੱਸੜ ਦਾ ਜ਼ਹੂਰ, ਇੱਕ ਚਲਾਕ ਅਤੇ ਗੁਰਪ੍ਰੀਤ ਘੁੱਗੀ ਨੇ ਸਿੱਖ ਕਦਰਾਂ-ਕੀਮਤਾਂ ਨਾਲ ਡੂੰਘੇ ਜੁੜੇ ਹੋਏ ਇੱਕ ਫਕੀਰ, ਕਲੰਦਰ ਦਾ ਸੂਖਮ ਚਿਤਰਣ ਵਾਲਾ ਕਿਰਦਾਰ ਨਿਭਾਇਆ ਹੈ।
ਫਿਲਮ ਮੁਗਲ ਸਾਮਰਾਜ ਅਤੇ ਨਾਦਰ ਸ਼ਾਹ ਦੇ ਦੁਆਰਾ ਮਚਾਈ ਲੁੱਟ ਨੂੰ ਦਰਸਾਉਂਦੀ ਹੈ, ਜਿਸ ਵਿਚ ਨਾਦਰ ਸ਼ਾਹ ਦੇ ਕਿਰਦਾਰ ਨੂੰ ਰਾਹੁਲ ਦੇਵ ਦੁਆਰਾ ਦ੍ਰਿੜਤਾ ਨਾਲ ਨਿਭਾਇਆ ਗਿਆ ਹੈ। ਉਸ ਦਾ ਕਿਰਦਾਰ ਦਿਖਾਉਂਦਾ ਹੈ ਕਿ ਉਹ ਇੱਕ ਫਾਰਸੀ ਰਾਜਾ ਹੈ ਜੋ ਹਮਲਾ ਕਰਕੇ ਲੁੱਟਾਂ ਖੋਹਾਂ ਕਰਦਾ ਹੈ, ਔਰਤਾਂ ਨੂੰ ਕੈਦ ਕਰਕੇ ਲੈ ਜਾਂਦਾ ਹੈ । ਕਲੰਦਰ ਦੁਆਰਾ ਦਿਖਾਏ ਰਸਤੇ ਤੇ, ਆਮ ਲੋਕ, ਆਮ ਲੋਕਾਂ ਤੋਂ ਸ਼ਕਤੀਸ਼ਾਲੀ ਯੋਧਿਆਂ ਵਿੱਚ ਬਦਲ ਜਾਂਦੇ ਹਨ। "ਮਸਤਾਨੇ" ਦਰਸ਼ਕਾਂ ਨੂੰ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ਨੂੰ ਦੇਖਣ ਲਈ ਸੱਦਾ ਦਿੰਦੀ ਹੈ, ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਮਾਰਸ਼ਲ ਡਿਸਪਲੇਅ ਦੇ ਨਾਲ ਸ਼ਾਨਦਾਰ ਪਲ ਫਿਲਮਾਏ ਗਏ ਹਨ ਜੋ ਦਰਸ਼ਕਾਂ ਨੂੰ ਵੀ ਸਾਹਸ ਅਤੇ ਲਚਕੀਲੇਪਣ ਦੀ ਗਾਥਾ ਵਿੱਚ ਸ਼ਾਮਲ ਕਰਦੇ ਹਨ।
ਸਿੱਖ ਭਾਵਨਾ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ, "ਮਸਤਾਨੇ" ਇਸ ਪਰਿਵਰਤਨਸ਼ੀਲ ਦੌਰ ਦੌਰਾਨ ਭਾਰਤ ਦੇ ਵਿਸ਼ਾਲ ਇਤਿਹਾਸਕ ਦ੍ਰਿਸ਼ ਦੀ ਵੀ ਪੜਤਾਲ ਕਰਦੀ ਹੈ। ਫਿਲਮ ਦਾ ਸੰਗੀਤ, ਮੁਗਲ ਪ੍ਰਭਾਵ ਅਤੇ ਸਿੱਖ ਧੁਨਾਂ ਦਾ ਮਿਸ਼ਰਣ ਹੈ, ਜੋ ਕਹਾਣੀ ਸੁਣਾਉਣ ਦਾ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਨੁਭਵ ਦਿੰਦਾ ਹੈ। ਸਿਮੀ ਚਾਹਲ ਦਾ ਕਿਰਦਾਰ ਨੂਰ, ਤੇ ਜ਼ਹੂਰ ਦਾ ਪਿਆਰ, ਕਹਾਣੀ ਵਿੱਚ ਇੱਕ ਨਿੱਜੀ ਛੋਹ ਛੱਡ ਦਾ ਹੈ। ਇਹ ਫ਼ਿਲਮ ਨਾ ਸਿਰਫ ਸਿੱਖਾਂ ਦੀ ਮਾਰਸ਼ਲ ਸ਼ਕਤੀ ਨੂੰ ਦਿਖਾਉਂਦੀ ਹੈ, ਬਲਕਿ ਇਤਿਹਾਸਕ ਪਿਛੋਕੜ ਦੇ ਵਿਰੁੱਧ ਵਿਅਕਤੀਗਤ ਕਹਾਣੀਆਂ ਨੂੰ ਵੀ ਸ਼ਾਮਲ ਕਰਦੀ ਹੈ।
ਚੌਪਾਲ ਦੇ ਚੀਫ ਕੰਟੈਂਟ ਅਫਸਰ ਨਿਤਿਨ ਗੁਪਤਾ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ, "ਮਸਤਾਨੇ" ਪੰਜਾਬੀ ਫਿਲਮਾਂ ਲਈ ਇੱਕ ਮਾਣ ਵਾਲਾ ਕਦਮ ਹੈ, ਇੱਕ ਮਨਮੋਹਕ ਕਹਾਣੀ ਨਾਲ ਪੁਰਾਣੀਆਂ ਸੋਚਾਂ ਦੇ ਜਾਲ਼ ਨੂੰ ਤੋੜਦੀ ਹੈ ਜੋ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਸਿੱਖ ਰਾਜ ਦੇ ਉਭਾਰ ਅਤੇ ਨਾਦਰ ਸ਼ਾਹ ਦੇ ਅਧੀਨ ਮੁਗਲਾਂ ਦੇ ਪਤਨ ਤੋਂ ਲੈ ਕੇ, ਇਹ ਫਿਲਮ ਭਾਰਤ ਦੇ ਇਤਿਹਾਸ ਬਾਰੇ ਨੂੰ ਸਾਰਿਆਂ ਨੂੰ ਜਾਣੂ ਕਰਵਾਉਂਦੀ ਹੈ। ਸਾਨੂੰ ਮਾਣ ਹੈ ਕਿ ਇਹ ਸ਼ਾਨਦਾਰ ਫਿਲਮ ਹੁਣ ਚੌਪਾਲ 'ਤੇ ਪ੍ਰਸਾਰਿਤ ਹੋ ਰਹੀ ਹੈ, ਅਤੇ ਅਸੀਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਦੀ ਅਪੀਲ ਕਰਦੇ ਹਾਂ। ਚੌਪਾਲ ਉੱਤੇ ਤੁਸੀਂ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਵੈੱਬ ਸੀਰੀਜ਼ ਅਤੇ ਫਿਲਮਾਂ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਦੇਖ ਸਕਦੇ ਹੋ । ਕੁਝ ਨਵੇਂ ਕੰਟੈਂਟ ਵਿੱਚ ਤੁਫੰਗ, ਸ਼ਿਕਾਰੀ, ਕਲੀ ਜੋਟਾ, ਕੈਰੀ ਆਨ ਜੱਟਾ 3, ਆਊਟਲਾਅ, ਪੰਛੀ ਅਤੇ ਹੋਰ ਬਹੁਤ ਸਾਰੀਆਂ ਸੀਰੀਜ਼ ਤੇ ਫ਼ਿਲਮਾਂ ਸ਼ਾਮਲ ਹਨ। ਚੌਪਾਲ ਤੇ ਤੁਸੀਂ ਫ਼ਿਲਮਾਂ ਵਿਗਿਆਪਨ-ਮੁਕਤ ਅਤੇ ਔਫਲਾਈਨ ਦੇਖ ਸਕਦੇ ਹੋ।ਤੁਸੀਂ ਇਸ ਤੇ ਇੱਕ ਤੋਂ ਵੱਧ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਦੇ ਸਾਰਾ ਸਾਲ ਅਸੀਮਤ ਮਨੋਰੰਜਨ ਦਾ ਆਨੰਦ ਲੈ ਸਕਦੇ ਹੋ ।
ਪਿੰਡ ਅਮਰਪੁਰਾ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ, ਸ਼ੁਧ ਪਾਣੀ ਦੀ ਹੋਵੇਗੀ ਪੂਰਤੀ-ਅਮਨਦੀਪ ਸਿੰਘ ਮੁਸਾਫਰ
ਪਿੰਡ ਦੇ ਲੋਕ ਬਾਗੋ-ਬਾਗ, ਲਾਇਬ੍ਰੇਰੀ ਬਣਾਉਣ ਦਾ ਵੀ ਕੀਤਾ ਐਲਾਨ
ਅਬੋਹਰ, ਫਾਜ਼ਿਲਕਾ, 10 ਜਨਵਰੀ, ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਪਿੰਡ ਅਮਰਪੁਰਾ ਵਿਖੇ 4 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬਲੂਆਣਾ ਨੇ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਕੋਈ ਸਮੱਸਿਆ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਹਰ ਪੱਖੋਂ ਵਿਕਾਸ ਲਈ ਤਤਪਰ ਹੈ ਤੇ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉਣ ਲਈ ਯਤਨਸ਼ੀਲ ਹੈ।
ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫ਼ਰ ਨੇ ਕਿਹਾ ਕਿ ਪਿੰਡ ਅਮਰਪੁਰਾ ਦੇ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਵਾਟਰ ਵਰਕਸ ਦੀ ਮੰਗ ਸੀ ਜੋ ਕਿ ਪੰਜਾਬ ਸਰਕਾਰ ਨੇ ਥੋੜੇ ਸਮੇਂ ਵਿਚ ਹੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਦੀ ਪੂਰਤੀ ਨਾਲ ਪਿੰਡ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਕੇ ਕਾਫੀ ਰਾਹਤ ਮਿਲੇਗੀ ਤੇ ਸ਼ੁੱਧ ਪਾਣੀ ਦੀ ਪੂਰਤੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਦੀ ਉਨ੍ਹਾਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕੇ ਦਾ ਵਿਕਾਸ ਕਰਨ ਲਈ ਲਗਾਤਾਰ ਉਹ ਕੰਮ ਕਰ ਰਹੇ ਹਨ।
ਵਿਧਾਇਕ ਬਲੂਆਣਾ ਨੇ ਹਲਕੇ ਦੇ ਇਕ ਹੋਰ ਵਿਕਾਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤਰੇ ਵਾਲਾ ਵਿਚ 500 ਕਰੋੜ ਦੀ ਲਾਗਤ ਨਾਲ ਮੈਗਾ ਵਾਟਰ ਪ੍ਰਜੈਕਟ ਲੱਗ ਰਿਹਾ ਹੈ ਜਿਸ ਨਾਲ 122 ਪਿੰਡਾਂ ਤੇ ਢਾਣੀਆਂ ਦੇ ਲੋਕਾਂ ਨੂੰ ਸਾਫ ਸੁਥਰਾ ਨਹਿਰੀ ਪਾਣੀ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ, ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵੀ ਲਗਾਤਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਆਉਣ ਸਾਰ ਹੀ ਵਿਕਾਸ ਪ੍ਰੋਜੈਕਟਾਂ ਨੂੰ ਅਮਲੀਜਾਮਾ ਪਹਿਣਾਇਆ ਜਾ ਰਿਹਾ ਹੈ।
ਉਨ੍ਹਾਂ ਪਿੰਡ ਵਿੱਚ ਲਾਇਬ੍ਰੇਰੀ ਬਣਾਉਣ ਦਾ ਐਲਾਨ ਕਰਦੇ ਹੋਇਆ ਕਿਹਾ ਕਿ ਲਾਇਬ੍ਰੇਰੀ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਦਾ ਮੌਕਾ ਮਿਲੇਗਾ ਤੇ ਸੋਚ ਸ਼ਕਤੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ।
ਇਸ ਦੌਰਾਨ ਸੀਨੀਅਰ ਆਗੂ ਧਰਮਵੀਰ ਗੋਦਾਰਾ, ਐਡਵੋਕੇਟ ਪ੍ਰੇਮ ਸਿੰਘ ਭਾਟੀ ਨੰਦ ਰਾਮ ਸਰਪੰਚ ਅੰਗਰੇਜ਼ ਸਿੰਘ ਬਰਾੜ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬੰਟੀ ਸਰਪੰਚ ਅਮਰ ਪੁਰਾ, ਜਗਮਨਦੀਪ ਸਿੰਘ ਮਿੰਟੂ ਸਰਪੰਚ ਕੁੰਡਲ, ਪ੍ਰੀਤ ਚਹਿਲ, ਜੋਤੀ ਪ੍ਰਕਾਸ਼ ਨਿਹਾਲ ਖੇੜਾ, ਮਨੋਜ ਗੋਦਾਰਾ ਸਰਪੰਚ, ਮੁਨੀਸ਼ ਕੁਮਾਰ ਐਸ ਡੀ ਓ, ਹਰਮਨ ਸਿੱਧੂ ਜੇਈ, ਡਾ ਇਮੀ ਲਾਲ ਤੇ ਹੋਰ ਵੀ ਆਗੂ ਤੇ ਵਰਕਰ ਹਾਜਰ ਸਨ।
ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇਵਾਈਸੀ ਕਰਵਾਉਣ ਦੀ ਅਪੀਲ
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟੇ੍ਰਸ਼ਨ ਪਹਿਲਾਂ ਤੋਂ ਹੋਈ ਹੋਈ ਹੈ) ਨੇ ਜ਼ੇਕਰ ਆਪਣੀ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਇਹ ਜਰੂਰ ਕਰਵਾਉਣ ਕਿਉਂਕਿ ਇਸ ਬਿਨ੍ਹਾ ਲਾਭਪਾਤਰੀ ਕਿਸਾਨਾਂ ਨੂੰ ਅਗਲੀ ਕਿਸਤ ਲੈਣ ਵਿਚ ਦਿੱਕਤ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇ ਵਾਈ ਸੀ ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇਵਾਈਸੀ ਲਈ ਵਿਭਾਗ ਵੱਲੋਂ ਕੋਈ ਐਸਐਮਐਸ ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓਟੀਪੀ ਦੱਸਣਾ ਹੈ।
ਸੇਵਾ ਕੇਂਦਰ ਦੇ ਜਿ਼ਲ੍ਹਾ ਮੈਨੇਜਰ ਸ: ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਲਈ ਕਿਸਾਨ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜ਼ੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਵਾਉਣ। ਦੁਸਰਾ ਕਿਸਾਨ ਦੇ ਅਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜ਼ੁੜਿਆ ਹੋਵੇ। ਜਿੰਨ੍ਹਾਂ ਦੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।
ਇੱਥੇ ਜਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ/ਬੈਂਕਾਂ/ਸੀਐਸਸੀ ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਜ਼ੇਕਰ ਮੋਬਾਇਲ ਅਤੇ ਅਧਾਰ ਕਾਰਡ ਲਿੰਕ ਹੋਣ ਅਤੇ ਅਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ ਕੇ ਵਾਈ ਸੀ ਸਰਕਾਰ ਦੇ ਪੋਰਟਲ  https://pmkisan.gov.in/ ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸ਼ਨਾਂ ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ ਵਾਈ ਸੀ ਜਰੂਰ ਕਰਵਾਉਣ ਤਾਂਹੀ ਉਨ੍ਹਾਂ ਨੂੰ ਅਗਲੀ ਕਿਸਤ ਦਾ ਲਾਭ ਮਿਲੇਗਾ।
ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦਾ ਫਾਜ਼ਿਲਕਾ ਤੋਂ ਆਗਾਜ
ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਚਿੰਤਤ, ਸਾਫ—ਸਫਾਈ ਹਰ ਇਕ ਲਈ ਜ਼ਰੂਰੀ— ਨਰਿੰਦਰਪਾਲ ਸਿੰਘ ਸਵਨਾ
ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਸਾਡਾ ਸਭ ਦਾ ਨੈਤਿਕ ਤੇ ਮੁੱਢਲਾ ਫਰਜ—ਡਿਪਟੀ ਕਮਿਸ਼ਨਰ
ਫਾਜ਼ਿਲਕਾ, 15 ਦਸੰਬਰ, ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਦੇ ਪ੍ਰਤਾਪ ਬਾਗ ਤੋਂ ਕੀਤੀ। ਇਸ ਦੀ ਸ਼ੁਰੂਆਤ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ. ਵੱਲੋਂ ਸਾਂਝੇ ਤੌਰ *ਤੇ ਕੀਤੀ ਗਈ।
ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ ਵੱਲੋਂ ਹਾਜਰੀਨ ਨੂੰ ਸਾਫ—ਸਫਾਈ ਰੱਖਣ ਪ੍ਰਤੀ ਸਹੁੰ ਵੀ ਚੁਕਾਈ ਗਈ।ਇਸ ਦੌਰਾਨ ਸਾਫ—ਸਫਾਈ ਦੀ ਡਿਉਟੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗਿੱਲੇ ਕੁੜੇ ਤੋਂ ਬਣੀ ਖਾਦ ਦੀ ਵੰਡ ਵੀ ਕੀਤੀ ਗਈ।ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਨੂੰ ਵੇਖਦਿਆਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਪਸ਼ੂਆਂ ਦੇ ਗਲਾਂ ਵਿਚ ਪਾਉਣ ਵਾਲੀਆਂ ਬੈਲਟਾਂ ਪਾਉਣ ਦੀ ਸ਼ੁਰੂਆਤ ਵੀ ਕੀਤੀ ਗਈ ਜਿਸ ਨਾਲ ਰਾਤ ਨੂੰ ਧੁੰਦ ਸਮੇਂ ਦੂਰੋਂ ਪਸ਼ੂ ਦਿਖਾਈ ਦੇਵੇ ਤਾਂ ਜ਼ੋ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਨਿਰੰਤਰ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਨਵਾਂ ਸਾਲ ਸਵੱਛਤਾ ਦੇ ਨਾਲ ਥੀਮ ਤਹਿਤ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਵਹੀਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਵਿਧਾਇਕ ਫਾਜ਼ਿਲਕਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਖੁਦ ਝਾੜੂ ਪਕੜਦਿਆਂ ਸੜਕ ਦੀ ਸਾਫ—ਸਫਾਈ ਕੀਤੀ।
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਫ—ਸਫਾਈ ਸਾਡੇ ਸਭਨਾ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਆਪਣਾ ਆਲਾ—ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਚਿੰਤਤ ਹੈ।ਉਨ੍ਹਾਂ ਕਿਹਾ ਕਿ ਸਾਫ—ਸੁਥਰਾ ਮਾਹੌਲ ਰਖਾਂਗੇ ਤਾਂ ਬਿਮਾਰੀਆਂ ਮੁਕਤ ਵਾਤਾਵਰਣ ਦੀ ਸਿਰਜਣਾ ਹੋਵੇਗੀ ਜਿਸ ਨਾਲ ਅਸੀ ਤੰਦਰੁਸਤ ਰਹਾਂਗੇ ਤੇ ਤਨਦੇਹੀ ਨਾਲ ਆਪਣੀ ਸੇਵਾਵਾਂ ਪ੍ਰਦਾਨ ਕਰ ਸਕਾਂਗੇ।
ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਇਸ ਪੰਦਰਵਾੜੇ ਦੀ ਸ਼ੁਰੂਆਤ ਕਰਨ ਦਾ ਮੰਤਵ ਸਾਰਿਆਂ ਨੂੰ ਸਫਾਈ ਪ੍ਰਤੀ ਪ੍ਰੇਰਿਤ ਕਰਨਾ ਹੈ ਤਾਂ ਜ਼ੋ ਹਰੇਕ ਵਿਅਕਤੀ ਆਪਣੀ ਜਿਮੇਵਾਰੀ ਸਮਝਦੇ ਹੋਏ ਸ਼ਹਿਰ ਦੀ ਦਿਖ ਨੂੰ ਹੋਰ ਸੁਧਾਰਨ ਵਿਚ ਆਪਣਾ ਯੋਗਦਾਨ ਪਾਏ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ—ਦੁਆਲੇ, ਆਪਣੇ ਘਰ ਦੇ ਅੱਗੇ ਸਾਫ—ਸਫਾਈ ਰਖਾਂਗੇ ਤਾਂ ਸ਼ਹਿਰ ਆਪਣੇ ਆਪ ਸਾਫ ਹੋ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਸਾਡਾ ਸਭ ਦੀ ਡਿਉਟੀ ਬਣਦੀ ਹੈ।ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸਾਫ—ਸੁਥਰਾ ਤੇ ਬਿਮਾਰੀਆਂ ਮੁਕਤ ਵਾਤਾਵਰਣ ਮੁਹੱਈਆ ਕਰਵਾਈਏ।ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਵਿਸ਼ੇਸ਼ ਤੋਰ *ਤੇ ਸਾਫ—ਸਫਾਈ, ਲਾਈਟਾਂ ਦੀ ਮੁਰੰਮਤ ਤੇ ਨਾਜਾਇਜ ਕਬਜੇ ਹਟਾਉਣ ਵੱਲ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ ਵੇਖਦੇ ਹੋਏ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਡੋਰ ਟੂ ਡੋਰ ਕੁੜਾ ਚੁਕਣ ਲਈ ਤਿਆਰ ਕੀਤੇ ਵਹੀਕਲ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨਗੇ।ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਵਿਚ ਯੋਗਦਾਨ ਪਾਉਂਦੇ ਹੋਏ ਗਿਲਾ ਤੇ ਸੁੱਕਾ ਕੁੜਾ ਅਲਗ—ਅਲਗ ਰੱਖਣ ਤੇ ਅਲੱਗ—ਅਲੱਗ ਕੂੜਾ ਹੀ ਵਹੀਕਲਾਂ ਵਿਚ ਪਾਉਣ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਨੂੰ ਸਫਲ ਬਣਾਉਂਦੇ ਹੋਏ ਸਫਾਈ ਸੇਵਕਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਾਫ—ਸਫਾਈ ਰੱਖਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ, ਇਸ ਕਰਕੇ ਇਸ ਦੀ ਵਰਤੋਂ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ, ਐਸ.ਡੀ.ਐਮ. ਰਵਿੰਦਰ ਅਰੋੜਾ, ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਸੁਰਿੰਦਰ ਸਚਦੇਵਾ, ਕਾਰਜ ਸਾਧਕ ਅਫਸਰ ਮੰਗਤ ਰਾਮ, ਨਰੇਸ਼ ਖੇੜਾ, ਅਰੁਨ ਵਧਵਾ, ਜਗਦੀਪ ਅਰੋੜਾ ਤੋਂ ਇਲਾਵਾ ਸਮਾਜ ਸੇਵੀ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।
Appointment letters on compassionate ground handed over to seven candidates in public works department
CHANDIGARH, AUGUST 9, Following the directions of the Chief Minister Mr. Bhagwant Singh Mann for resolving the cases of employment on compassionate ground at the earliest, the appointment letters have been handed over to seven candidates in the Department of Public Works, here today.
Congratulating newly appointed candidates, Punjab Public Works Minister Mr. Harbhajan Singh ETO exhorted them to serve the people of the state with dedication and honesty. These candidates have been given the appointment letters for the posts of grade-3 and 4.
The Cabinet Minister said that the state government was fully committed to provide employment to the youth of the state.
On this occasion, Principal Secretary of Public Works Department Mr. Anurag Verma and Chief Engineer Mr. Arun Kumar were also present.
ਡਿਪਟੀ ਕਮਿਸ਼ਨਰ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ਅਤੇ ਕਰਾਫਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਵਿਖੇ ਲੱਗੇਗਾ ਕਰਾਫਟ ਮੇਲਾ- ਡਾ.ਰੂਹੀ ਦੁੱਗ
ਫ਼ਰੀਦਕੋਟ 5 ਅਗਸਤ, ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਅਤੇ 9 ਰੋਜ਼ਾ ਕਰਾਫਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਅੱਜ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਦਾ ਵਿਸ਼ੇਸ਼  ਦੌਰਾ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਸ. ਪਰਮਦੀਪ ਸਿੰਘ ਅਤੇ ਐੱਸ.ਡੀ.ਐੱਮ ਮੈਡਮ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ 19 ਤੋਂ 23 ਸਤੰਬਰ 2022  ਤਕ ਹੋਵੇਗਾ ਜਦ ਕਿ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਕਰਾਫਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਲੱਗੇਗਾ, ਜਿਸ ਵਿੱਚ ਵਿਰਾਸਤੀ ਪ੍ਰਦਰਸ਼ਨੀਆਂ, ਵੱਖ ਵੱਖ ਰਾਜਾਂ ਦੇ ਕਰਾਫਟ ਤੇ ਹੋਰ ਵਸਤਾਂ ਦੇ ਸਟਾਲ, ਵੱਖ ਵੱਖ ਰਾਜਾਂ ਦੀ ਦਸਤਕਾਰੀ, ਕਲਾਕਾਰਾਂ ਦੀਆਂ ਨੁਮਾਇਸ਼ਾਂ ਤੋਂ ਇਲਾਵਾ ਵੱਖ ਵੱਖ ਰਾਜਾਂ ਦੇ ਖਾਣ ਪੀਣ ਦੇ ਸਟਾਲ, ਝੂਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ।
ਉਨ੍ਹਾਂ ਕਿਹਾ ਕਿ ਇਸ ਮੌਕੇ ਬਾਬਾ ਫ਼ਰੀਦ ਕੌਮੀ ਫੈਸਟੀਵਲ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਪੇਂਡੂ ਖੇਡ ਮੇਲੇ, ਕਰਾਫਟ ਮੇਲਾ, ਰੰਗੋਲੀ, ਪੇਂਟਿੰਗ ਗੈਲਰੀ, ਫੋਟੋਗ੍ਰਾਫੀ, ਡਰਾਮਾ ਫੈਸਟੀਵਲ, ਹੈਰੀਟੇਜ ਵਾਕ, ਵੇਨਟੀ ਕਾਰ ਪ੍ਰਦਰਸ਼ਨੀ, ਇੰਟਰ ਸਟੇਟ ਫੈਸਟੀਵਲ, ਭਾਰਤੀ ਫ਼ੌਜ ਦੀ ਆਰਟਿਲਰੀ ਦਾ ਡਿਸਪਲੇਅ, ਬੇਬੀ ਸ਼ੋਅ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਈਵੈਂਟ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰਾਫਟ ਮੇਲੇ ਤੇ ਆਗਮਨ ਪੁਰਬ ਨਾਲ ਸਬੰਧਤ ਵੱਖ ਵੱਖ  ਸਥਾਨਾਂ ਦੀ ਸਾਫ਼ ਸਫ਼ਾਈ, ਸੜਕਾਂ ਦੀ ਮੁਰੰਮਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਉਨ੍ਹਾਂ ਇਸ ਮੌਕੇ ਪਾਰਕਿੰਗ, ਟ੍ਰੈਫਿਕ ਰੂਟ, ਸੂਫ਼ੀ ਨਾਈਟ ਕਰਵਾਉਣ ਸਬੰਧੀ ਵੀ ਵੱਖ ਵੱਖ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਬਾਬਾ  ਫ਼ਰੀਦ ਆਗਮਨ ਪੁਰਬ ਦਾ ਕਰਾਫਟ ਮੇਲਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ।
ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਪ੍ਰੀਤ ਕੰਵਲ ਬਰਾੜ, ਸ੍ਰੀ ਨੀਲ ਕੰਠ, ਦਵਿੰਦਰ ਸਿੰਘ ਐਸ.ਡੀ.ਓ ਮੰਡੀ ਬੋਰਡ, ਟਾਊਨ ਪਲੈਨਿੰਗ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਰਾਸ਼ਟਰੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ
ਫਰੀਦਕੋਟ, 5 ਅਗਸਤ, ਦੇਸ਼ ਦੇ ਰਾਸ਼ਟਰੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਦੱਸਿਆ  ਕਿ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਤ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਤੇ 13 ਤੋਂ 15 ਅਗਸਤ ਤੱਕ ਸਾਰੇ ਜਿ਼ਲ੍ਹਾ ਵਾਸੀ ਆਪਣੇ ਘਰਾਂ ਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਹਿਰਾਉਣ।
ਕੌਮੀ ਝੰਡੇ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਝੰਡਾ ਸੂਤ/ਪੋਲੀਸਟਰ/ਉਨ/ਸਿ਼ਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ ਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।
ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸਦਾ ਸਾਇਜ ਕੋਈ ਵੀ ਹੋ ਸਕਦਾ ਹੈ ਪਰ ਲੰਬਾਈ ਅਤੇ ਉਂਚਾਈ (ਚੌੜਾਈ) ਦਾ ਅਨੁਪਾਤ ਲਾਜਮੀ ਤੌਰ ਤੇ 3:2 ਹੋਵੇ। ਕੌਮੀ ਝੰਡਾ ਇਸ ਤਰਾਂ ਲਹਿਰਾਇਆ ਜਾਵੇ ਕਿ ਉਸਤੋਂ ਉੱਚਾ ਕੋਈ ਹੋਰ ਝੰਡਾ ਨਾ ਹੋਵੇ। ਜਦੋਂ ਵੀ ਤੁਸੀਂ ਆਪਣੇ ਘਰ ਤਿੰਰਗਾ ਲਹਿਰਾਓ ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਵੇ। ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ। ਖਰਾਬ ਝੰਡਾ ਨਹੀਂ ਲਹਿਰਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਐਸੀ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ ਜਿਸ ਨਾਲ ਕੌਮੀ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ ਕਿਉਂਕਿ ਇਹ ਸਜਾਯੋਗ ਅਪਰਾਧ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਨਗਰ ਕੋਂਸਲਾਂ,ਬੀਡੀਪੀਓ ਦਫ਼ਤਰਾਂ ਜਾਂ ਆਪਣੀਆਂ ਪੰਚਾਇਤਾਂ ਨਾਲ ਰਾਬਤਾ ਕਰਕੇ ਨਿਰਧਾਰਤ ਕੀਮਤ ਅਦਾ ਕਰਕੇ ਤਿਰੰਗਾ ਝੰਡਾ ਪ੍ਰਾਪਤ ਕਰ ਸਕਦੇ ਹਨ ਜਿਸ ਨੂੰ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਦੇ ਲਹਿਰਾਉਣ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਿਰੰਗੇ ਨਾਲ ਸੈਲਫੀ ਪੋਰਟਲ https://harghartiranga.com/ ਤੇ ਵੀ ਅਪਲੋਡ ਕਰਨ।
ਉਨਾਂ ਦੱਸਿਆ ਕਿ ਅਜ਼ਾਦੀ ਦੇ 75ਵੇਂ ਮਹਾਂਉਤਸਵ ਸਬੰਧੀ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਹਰ ਘਰ ਤਿਰੰਗਾ ਵਿਸ਼ੇ ’ਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ  ਅਤੇ ਹਰੇਕ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿਚ ਸਾਫ਼-ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ
ਅਧਿਕਾਰੀਆਂ ਨੂੰ ਵਾਤਾਵਰਨ ਪਲਾਨ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼
ਫਰੀਦਕੋਟ 25 ਜੁਲਾਈ , ਜਿਲਾ ਵਾਤਾਵਰਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ)ਸ.ਪਰਮਦੀਪ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਈ.ਓਜ਼, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹਾਜਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਜ਼ਿਲੇ ਵਿਚ ਵਾਤਾਵਰਨ ਦੀ ਸੰਭਾਲ ਲਈ ਵਾਤਾਵਰਨ ਪਲਾਨ ਨੂੰ ਲਾਗੂ ਕਰਨ ਵਿਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਾਤਾਵਰਣ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਾਤਾਵਰਨ ਪਲਾਨ ਅਨੁਸਾਰ ਕੂੜਾ ਪ੍ਰਬੰਧਨ, ਕੰਪੋਸਟ ਪਿਟ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ, ਮਕੈਨੀਕਲ ਸਵੀਪਿੰਗ,ਕੂੜਾ ਡੱਪਾਂ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ, ਗਰੀਨ ਬੈਲਟ ਦਾ ਨਿਰਮਾਣ, ਪਲਾਸਟਿਕ ਵੈਸਟ ਮੈਨੇਜਮੈਂਟ, ਇੱਕ ਵਾਰ ਵਰਤੇ ਜਾਣ ਵਾਲਾ ਪਲਾਸਟਿਕ ਤੇ ਬੈਨ, ਸੀ ਐਂਡ ਡੀ ਵੈਸਟ, ਬਾਇਓ ਮੈਡੀਕਲ ਵੈਸਟ, ਏਅਰ ਕੁਆਇਲਟੀ ਚੈਕਿੰਗ, ਵਾਟਰ  ਕੁਆਇਲਟੀ ਚੈਕਿੰਗ, ਈ ਵੈਸਟ ਆਦਿ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ, ਰਾਸ਼ਟਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਅਤੇ ਹਦਾਇਤਾਂ ਨੂੰ ਲਾਗੂ ਕਰਨ ਦੇ ਸਖਤ ਨਿਰਦੇਸ਼ ਦਿੱਤੇ ਤਾਂ ਜੋ ਰਿਪੋਰਟ ਐਨ.ਜੀ.ਟੀ ਨੂੰ ਪੇਸ਼ ਕੀਤੀ ਜਾ ਸਕੇ।ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਵੀ ਗਿੱਲੇ ਸੁੱਕੇ ਕੂੜੇ, ਪਾਣੀ ਦੀ ਨਿਕਾਸੀ, ਛੱਪੜਾਂ ਦੀ ਸਫ਼ਾਈ ਨਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਵਾਤਾਵਰਨ ਪਲਾਨ ਅਨੁਸਾਰ ਤੈਅ ਟੀਚਿਆ ਨੂੰ ਸਮਾਂ ਹੱਦ ਅੰਦਰ ਪੂਰਾ ਕੀਤਾ ਜਾਵੇ ਅਤੇ ਹਰੇਕ ਵਿਭਾਗ ਵਾਤਾਵਰਨ ਪ੍ਰਤੀ ਜਿੰਮੇਵਾਰੀ ਸਮਝੇ ਤਾਂ ਜ਼ੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਚੌਗਿਰਦਾ ਛੱਡ ਕੇ ਜਾਈਏ।ਉਨ੍ਹਾਂ ਨੇ ਨਗਰ ਕੌਂਸਲਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੁੱਕੇ ਅਤੇ ਗਿੱਲੇ ਕੁੜੇ ਦਾ ਵਰਗੀਕਰਨ ਕਰਕੇ ਸਹੀ ਤਰੀਕੇ ਨਾਲ ਇਸਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਚੁੱਕਣ ਵਾਲੀ ਰੇਹੜੀ ਜਾਂ ਵਾਹਨ ਤੇ ਹੁਣ ਇਕ ਤੀਜਾ ਡੱਬਾ ਵੀ ਲਗਾਇਆ ਜਾਵੇ ਜਿਸ ਵਿਚ ਖਤਰਨਾਕ ਸ਼੍ਰੇਣੀ ਦਾ ਘਰੇਲੂ ਕੂੜਾ ਇੱਕਤਰ ਕੀਤਾ ਜਾਵੇ ਤਾਂ ਜ਼ੋ ਉਸਦਾ ਨਿਪਟਾਰਾ ਯੋਗ ਤਰੀਕੇ ਨਾਲ ਹੋ ਸਕੇ।
749 ਕਰੋੜ ਨਾਲ ਫਾਜਿ਼ਲਕਾ ਦੇ ਘਰ ਘਰ ਤੱਕ ਪੁੱਜੇਗਾ ਸਾਫ ਪੀਣ ਦਾ ਪਾਣੀ-ਬ੍ਰਮ ਸੰਕਰ ਸ਼ਰਮਾ ਜਿੰਪਾ
ਨਹਿਰੀ ਪਾਣੀ ਤੇ ਅਧਾਰਤ ਪ੍ਰੋਜ਼ੈਕਟਾਂ ਤੇ ਸਰਕਾਰ ਖਰਚ ਕਰੇਗੀ 1100 ਕਰੋੜ
ਖਰਾਬ ਆਰਓ ਠੀਕ ਕਰਵਾਉਣ ਅਤੇ ਜਰੂਰਤ ਅਨੁਸਾਰ ਨਵੇਂ ਲਗਾਉਣ ਦੇ ਹੁਕਮ
ਜਲ ਸਪਲਾਈ ਮੰਤਰੀ ਵੱਲੋਂ ਸਰੱਹਦੀ ਪਿੰਡਾਂ ਦਾ ਦੌਰਾ ਕਰਕੇ ਪੀਣ ਦੇ ਪਾਣੀ ਦੀ ਉਪਲਬੱਧਤਾ ਦੀ ਸਮੀਖਿਆ
ਮੋਬਾਇਨ ਵਾਟਰ ਟੈਸਟਿੰਗ ਲੈਬ ਚਾਲੂ ਹੋਣਗੀਆਂ
ਫਾਜ਼ਿਲਕਾ, 25 ਜੁਲਾਈ, ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਮ ਸੰਕਰ ਸ਼ਰਮਾ ਜਿੰਪਾ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਤੇ ਅਧਾਰਤ ਵੱਡੇ ਵਾਟਰ ਵਰਕਸਾਂ ਦੇ ਨਿਰਮਾਣ ਤੇ 1100 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਵਿਚੋਂ ਫਾਜਿ਼ਲਕਾ ਜਿ਼ਲ੍ਹੇ ਵਿਚ 749 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਤੇ ਅਧਾਰਤ ਦੋ ਮੈਗਾ ਵਾਟਰ ਵਰਕਸ ਬਣਾਏ ਜਾਣਗੇ ਜਿੱਥੋਂ ਜਿ਼ਲ੍ਹੇ ਦੀ 7.73 ਲੱਖ ਦੀ ਪੇਂਡੂ ਅਬਾਦੀ ਤੱਕ ਸਾਫ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ।
ਅੱਜ ਕੌਮਾਂਤਰੀ ਸਰਹੱਦ ਦੇ ਨਾਲ ਵਸੇ ਪਿੰਡਾਂ ਤੇਜਾ ਰੁਹੇਲਾ ਅਤੇ ਦੋਨਾ ਨਾਨਕਾਂ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਖੁਦ ਇੰਨ੍ਹਾਂ ਪਿੰਡਾਂ ਨਾਲ ਤਦ ਤੋਂ ਜ਼ੁੜੇ ਹੋਏ ਹਨ ਜਦ ਹਾਲੇ ਉਹ ਸਿਆਸਤ ਵਿਚ ਵੀ ਨਹੀਂ ਆਏ ਸੀ ਅਤੇ ਹੁਣ ਵੀ ਉਨ੍ਹਾਂ ਨੇ ਇੰਨ੍ਹਾਂ ਪਿੰਡਾਂ ਦੀਆਂ ਮੁਸਕਿਲਾਂ ਦੂਰ ਕਰਨ ਲਈ ਵਿਸੇਸ਼ ਤੌਰ ਤੇ ਉਨ੍ਹਾਂ ਨੂੰ ਇੱਥੇ ਭੇਜਿਆ ਹੈ।
ਉਨ੍ਹਾਂ ਨੇ ਇਸ ਮੌਕੇ ਐਲਾਣ ਕੀਤਾ ਕਿ ਨਹਿਰੀ ਪਾਣੀ ਤੇ ਅਧਾਰਤ ਫਾਜਿ਼ਲਕਾ ਦੇ ਦੋਨੋਂ ਮੈਗਾ ਪ੍ਰੋਜ਼ੈਕਟ ਕ੍ਰਮਵਾਰ ਪਿੰਡ ਪੱਤਰੇਵਾਲਾ ਵਿਖੇ ਅਤੇ ਪਿੰਡ ਘੱਟਿਆਂਵਾਲੀ ਵਿਖੇ 2024 ਤੱਕ ਬਣ ਕੇ ਤਿਆਰ ਹੋ ਜਾਣਗੇ।ਪਰ ਤਦ ਤੱਕ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪਿੰਡਾਂ ਦੇ ਖਰਾਬ ਆਰਓ ਪਲਾਂਟ ਠੀਕ ਕੀਤੇ ਜਾਣ ਅਤੇ ਜਿੱਥੇ ਕਿਤੇ ਨਵੇਂ ਆਰਓ ਜਾਂ ਟਿਊਬਵੈਲ ਲਗਾਉਣ ਦੀ ਜਰੂਰਤ ਹੈ ਉਹ ਤੁਰੰਤ ਲਗਾਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਵਚਨ ਦਿੱਤਾ ਕਿ ਪੀਣ ਦੇ ਸਾਫ ਪਾਣੀ ਦੀ ਉਪਲਬੱਧਤਾ ਹਰ ਹਾਲ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਸ੍ਰੀ ਬ੍ਰਮ ਸੰਕਰ ਸ਼ਰਮਾ ਜਿੰਪਾ ਨੇ ਇੱਥੋਂ ਲੰਘਦੇ ਸਤਲੁਜ਼ ਦਰਿਆ ਦਾ ਵੀ ਦੌਰਾ ਕੀਤਾ ਅਤੇ ਸਥਾਨਕ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਦੀ ਮੰਗ ਅਨੁਸਾਰ ਐਲਾਣ ਕੀਤਾ ਕਿ ਨਦੀ ਦੇ ਬੈੱਡ ਦੀ ਸਫਾਈ ਕਰਵਾਈ ਜਾਵੇਗੀ ਤਾਂ ਜ਼ੋ ਹੜ੍ਹ ਦਾ ਪਾਣੀ ਨਦੀ ਦੇ ਵਿਚੋਂ ਵਿਚੋਂ ਨਿਕਲ ਜਾਵੇ ਅਤੇ ਨਦੀ ਉੱਛਲ ਕੇ ਖੇਤਾਂ ਦਾ ਨੁਕਸਾਨ ਨਾ ਕਰੇ।
ਜਲ ਸਪਲਾਈ ਅਤੇ ਸੈਨੀਟੈਸ਼ਨ ਮੰਤਰੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਜਲਦ ਹੀ ਮੋਬਾਇਲ ਪਾਣੀ ਜਾਂਚ ਪ੍ਰਯੋਗਸਾ਼ਲਾਵਾਂ ਸ਼ੁਰੂ ਕਰੇਗਾ ਜ਼ੋਕਿ ਪਿੰਡਾਂ ਵਿਚ ਆ ਕੇ ਪੀਣ ਦੇ ਪਾਣੀ ਦੀ ਜਾਂਚ ਕਰਕੇ ਮੌਕੇ ਤੇ ਹੀ ਨਤੀਜੇ ਦੇਣਗੀਆਂ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਨਮੋਲ ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਇੰਨ੍ਹ ਬਿੰਨ੍ਹ ਲਾਗੂ ਕਰੇਗੀ ਜਿਵੇਂ ਕਿ 600 ਯੁਨਿਟ ਬਿਜਲੀ ਮਾਫੀ ਦਾ ਮਹੱਤਵਪੂਰਨ ਵਾਅਦਾ ਸਰਕਾਰ ਨੇ ਪੂਰਾ ਕਰ ਦਿੱਤਾ ਹੈ।ਇਸ ਮੌਕੇ ਕੌਮਾਂਤਰੀ ਸਰਹੱਦ ਤੇ ਚੌਕੀ ਤੇ ਜਾ ਕੇ ਕੈਬਨਿਟ ਮੰਤਰੀ ਨੇ ਤਿੰਰਗੇ ਨੂੰ ਸਲਾਮੀ ਵੀ ਦਿੱਤੀ। ਉਨ੍ਹਾਂ ਨੇ ਤੇਜਾ ਰੁਹੇਲਾ ਦਾ ਸਰਕਾਰੀ ਸਕੂਲ ਵੀ ਵੇਖਿਆ।
ਇਸ ਮੌਕੇ ਸਥਾਨਕ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕੈਬਨਿਟ ਮੰਤਰੀ ਨੂੰ ਜੀਆਇਆਂ ਨੂੰ ਆਖਦਿਆਂ ਦੱਸਿਆ ਕਿ ਇਸ ਇਲਾਕੇ ਨਾਲ ਮੁੱਖ ਮੰਤਰੀ ਸ: ਭਗਵੰਤ ਮਾਨ ਨੇੜੇ ਤੋਂ ਜ਼ੁੜੇ ਹੋਏ ਹਨ। ਉਨ੍ਹਾਂ ਨੇ ਇਲਾਕੇ ਦੀਆਂ ਹੋਰ ਮੰਗਾਂ ਦੀ ਮੰਤਰੀ ਸਨਮੁੱਖ ਰੱਖੀਆਂ।ਇਸ ਮੌਕੇ ਪਿੰਡ ਦੇ ਲੋਕਾਂ ਨੇ ਬਹੁਤ ਹੀ ਭਾਵੁਕ ਹੁੰਦਿਆਂ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਇੰਨ੍ਹਾਂ ਪਿੰਡਾਂ ਨਾਲ ਸਾਂਝ ਦਾ ਜਿਕਰ ਕੀਤਾ।
ਇਸ ਤੋਂ ਪਹਿਲਾਂ ਜਿ਼ਲ੍ਹੇ ਵਿਚ ਪਹੁੰਚਣ ਤੇ ਕੈਬਨਿਟ ਮੰਤਰੀ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਜਦ ਕਿ ਇੱਥੇ ਉਨ੍ਹਾਂ ਨੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਜਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਡੀਕੇ ਤਿਵਾੜੀ, ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ, ਐਸਐਸਪੀ  ਸ੍ਰੀ ਭੁਪਿੰਦਰ ਸਿੰਘ, ਏਡੀਸੀ ਜਨਰਲ ਸ੍ਰੀ ਹਰਚਰਨ ਸਿੰਘ, ਐਸਡੀਐਮ ਸ੍ਰੀ  ਅਕਾਸ਼ ਬਾਂਸਲ, ਮੁੱਖ ਇੰਜਨੀਅਰ ਸ੍ਰੀ ਜ਼ੇਜ਼ੇ ਗੋਇਲ, ਕਾਰਜਕਾਰੀ ਇੰਜਨੀਅਰ ਸ੍ਰੀ ਸਮਿੰਦਰ ਸਿੰਘ ਅਤੇ ਅੰਮ੍ਰਿਤਦੀਪ ਸਿੰਘ ਭੱਠਲ, ਆਪ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਸੁਨੀਲ ਸਚਦੇਵਾ, ਸ੍ਰੀ ਹਿਮਾਂਸੂ ਬਿੰਦਲ ਆਦਿ ਵੀ ਹਾਜਰ ਸਨ।
ਸਪੀਕਰ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਹੋਣਹਾਰ ਵਿਦਿਆਰਥੀ ਸਨਮਾਨਿਤ
ਫਰੀਦਕੋਟ 24 ਜੁਲਾਈ, ਅੱਜ ਕੰਮਿਆਣਾ ਪਿੰਡ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਪੰਜ ਲੜਕੀਆਂ  +2 ਅਤੇ ਇਕ ਲੜਕਾ ਦਸਵੀਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਵੱਲੋਂ  ਸਰਟੀਫਿਕੇਟ ਅਤੇ  ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਜਿਸ ਵਿੱਚ ਨਵਜੋਤ ਕੌਰ ਪੁੱਤਰੀ ਸ੍ਰੀ ਗੁਰਲਾਲ ਸਿੰਘ ਸੀਬੀਐਸਈ ਬੋਰਡ ਦਸਮੇਸ਼ ਪਬਲਿਕ ਸਕੂਲ ਫਰੀਦਕੋਟ  ਆਲ ਇੰਡੀਆ ਰੈਂਕ ਸਾਇੰਸ ਗਰੁੱਪ ਵਿੱਚੋਂ 499/500 ਦੂਜਾ ਸਥਾਨ ਹਾਸਲ ਕੀਤਾ। ਵਿਸ਼ਾਲੀ ਪੁੱਤਰੀ ਸ੍ਰੀ ਵਿਨੋਦ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ  492/500 ਪੰਜਾਬ ਵਿਚੋਂ ਛੇਵਾਂ ਸਥਾਨ ਹਾਸਲ ਕੀਤਾ। ਖੁਸ਼ਦੀਪ ਕੌਰ ਪੁੱਤਰੀ ਸ੍ਰੀ ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾ ਚੰਦਾ ਸਿੰਘ ਮਰਵਾਹ ਕੋਟਕਪੂਰਾ  489/500 (97.8%) ਅੰਕ ਹਾਸਲ ਕੀਤੇ।  ਹਰਮਨ ਕੌਰ ਪੁੱਤਰੀ ਸ੍ਰੀ ਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ 489/500 (97.8%) ਅੰਕ ਹਾਸਲ ਕੀਤੇ।    ਰੌਮਿਕਾ ਪੁੱਤਰੀ ਸ੍ਰੀ ਦੀਪਕ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਜੈਤੋ  489/500 (97.8%)ਹਾਸਲ ਕੀਤੇ। ਪੁਨੀਤ ਕਟਾਰੀਆ ਪੁੱਤਰ ਸ੍ਰੀ ਜਤਿੰਦਰਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਦਸਵੀਂ ਕਲਾਸ ਵਿੱਚੋਂ 97.30% ਅੰਕ ਹਾਸਲ ਕਰਕੇ ਪੰਜਾਬ ਵਿਚੋਂ ਗਿਆਰ੍ਹਵਾਂ ਸਥਾਨ ਅਤੇ ਮੈਰੀਟੋਰੀਅਸ ਸਕੂਲ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਮਿਹਨਤ ਕਰਨ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ  ਅਤੇ ਕਿਹਾ ਕਿ ਮਿਹਨਤ ਨਾਲ ਉਹ ਵੱਡੇ ਤੋਂ ਵੱਡਾ ਅਹੁਦਾ ਪ੍ਰਾਪਤ ਕਰ ਸਕਦੇ ਹਨ  ਅਤੇ ਜੇਕਰ ਟੀਚਾ ਵੀ ਵੱਡਾ ਹੋਵੇ ਤਾਂ ਹੀ ਜ਼ਿੰਦਗੀ ਵਿੱਚ ਸਫ਼ਲ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਨੁੂੰ ਤਰਜੀਹੀ ਤੌਰ ਤੇ  ਲੈ ਰਹੀ ਹੈ ਅਤੇ ਰਾਜ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਨੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਰੋਜ਼ਾਨਾ ਅਖ਼ਬਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਡੀ.ਈ. ਓ ਸ਼ਿਵਰਾਜ ਕਪੂਰ,ਡਿਪਟੀ ਡੀ.ਈ ਓ ਸ੍ਰੀ ਪਰਦੀਪ ਦਿਓਡ਼ਾ,  ਡਿਪਟੀ ਡੀ ਈ ਓ (ਐਲੀਮੈਂਟਰੀ) ਸ੍ਰੀ ਪਵਨ ਕੁਮਾਰ, ਸ੍ਰੀ ਅਮਨਿੰਦਰ ਸਿੰਘ ਡਿਸਟਿਕ ਕੋਆਰਡੀਨੇਟਰ, ਜਿਲਾ ਪ੍ਰਧਾਨ  ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ   ਸਿੰਘ ਧਾਲੀਵਾਲ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ ।
ਫਰੀਦਕੋਟ ਦੀ ਰਾਸ਼ਟਰੀ ਲੋਕ ਅਦਾਲਤ ਵਿੱਚ 1277 ਕੇਸਾਂ ਦਾ ਹੋਇਆ ਨਿਪਟਾਰਾ
10 ਕਰੋੜ 79 ਲੱਖ 81 ਹਜ਼ਾਰ 709 ਰੁਪਏ ਦੇ ਅਵਾਰਡ ਕੀਤੇ ਪਾਸ-ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ
ਫਰੀਦਕੋਟ, (12) ਮਾਰਚ ਅੱਜ 12 ਮਾਰਚ, 2022 ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਅਤੇ ਇਸ ਦੀ ਸਬ-ਡਵੀਜ਼ਨ ਜੈਤੋ ਵਿਖੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਧੀਨ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੁਮੀਤ ਮਲਹੋਤਰਾ ਦੀ ਰਹਿਨੁਮਾਈ ਹੇਠ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਵੱਖਰੇ-ਵੱਖਰੇ 11 ਬੈਂਚ ਬਣਾਏ ਗਏ ਅਤੇ 1 ਬੈਂਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਦਾ ਬਣਾਇਆ ਗਿਆ।
ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਰਾਜਵੰਤ ਕੌਰ ਨੇ ਦੱਸਿਆ ਕਿ ਇਹ ਰਾਸ਼ਟਰੀ ਲੋਕ ਅਦਾਲਤ ਅੱਜ ਮਾਣਯੋਗ ਸ਼੍ਰੀ ਅਜੈ ਤਿਵਾੜੀ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਅਰੁਣ ਗੁਪਤਾ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ੍ਰੀ ਸੁਮੀਤ ਮਲਹੋਤਰਾ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਫਰੀਦਕੋਟ ਦੀ ਰਹਿਨੁਮਾਈ ਹੇਠ ਲਗਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ - ਵੱਖ ਬੈਂਚਾਂ ਵੱਲੋਂ 230 ਪ੍ਰੀ-ਲਿਟੀਗੇਟਿਵ ਅਤੇ 1047 ਪੈਂਡਿੰਗ ਕੇਸਾਂ ਦਾ ਨਬੇੜਾ ਆਪਸੀ ਰਾਜੀਨਾਮੇ ਤਹਿਤ ਕਰਵਾਇਆ ਗਿਆ ਅਤੇ 10 ਕਰੋੜ 79 ਲੱਖ 81 ਹਜ਼ਾਰ 709 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਸ ਵਿੱਚ ਰਾਜੀਨਾਮਾ ਕਰਨ ਨਾਲ ਆਪਸੀ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਦੇ ਫੈਸਲੇ ਦੇ ਖਿਲਾਫ਼ ਕੋਈ ਵੀ ਅਪੀਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੀ ਰਾਸ਼ਟਰੀ ਲੋਕ ਅਦਾਲਤ ਮਿਤੀ 14.05.2022 ਨੂੰ ਲਗਾਈ ਜਾਵੇਗੀ।
ਨੈਸ਼ਨਲ ਲੋਕ ਅਦਾਲਤ ਵਿਚ 914 ਕੇਸਾਂ ਦਾ ਨਿਪਟਾਰਾ ਕੀਤਾ ਗਿਆ
"ਝਗੜੇ ਮੁਕਾਓ, ਪਿਆਰ ਵਧਾਓ, ਈ-ਲੋਕ ਅਦਾਲਤ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪਾਓ" - ਮਾਨਯੋਗ ਸ਼੍ਰੀ ਜਸਟਿਸ ਲਲਿਤ ਬਤਰਾ
ਫਾਜ਼ਿਲਕਾ, 12 ਮਾਰਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ, ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਅੱਜ 12.03.2022 ਨੂੰ ਜਿਲ੍ਹਾ ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਦੋਨਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੇ ਮੌਕੇ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਤੋਂ ਮਾਨਯੋਗ ਸ਼੍ਰੀ ਜਸਟਿਸ ਲਲਿਤ ਬਤਰਾ, ਜੱਜ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਅਦਾਲਤਾਂ ਵਿੱਚ ਪਹੁੰਚ ਕੇ ਲੋਕ ਅਦਾਲਤ ਵਿੱਚ ਲੱਗੇ ਕੇਸਾਂ ਦਾ ਨਰੀਖਣ ਕੀਤਾ।
ਇਸ ਨੈਸ਼ਨਲ ਲੋਕ ਅਦਾਲਤ ਵਿਚ ਜਿਲ੍ਹਾ ਫਾਜ਼ਿਲਕਾ ਵਿਖੇ 16 ਬੈਂਚ ਲਗਾਏ ਗਏ ਜਿਸ ਵਿਚ   7 ਬੈਂਚ ਫਾਜ਼ਿਲਕਾ, 6 ਬੈਂਚ ਅਬੋਹਰ ਅਤੇ 3 ਬੈਂਚ ਜਲਾਲਾਬਾਦ ਦੇ ਸਨ ਇਸ ਮੋਕੇ ਤੇ ਫਾਜ਼ਿਲਕਾ ਵਿਖੇ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 914 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 15,53,33,552/- ਰੁਪਏ ਦੇ ਅਵਾਰਡ  ਪਾਸ ਕੀਤੇ ਗਏ। ਸ਼੍ਰੀ ਅਮਨਦੀਪ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਨੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਹਨਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾਂ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇੋ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁਫਤ ਕਾਨੂੰਨੀ ਸਲਾਹ ਅਤੇ ਵਕੀਲ ਲਈ ਤੁਸੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਦਫਤਰ ਵਿੱਚ ਬਨੇ ਫਰੰਟ ਆਫਿਸ ਵਿੱਚ ਕੇਸ ਲਗਾ ਸਕਦੇ ਹੋ ਅਤੇ ਵਧੇਰੀ ਜਾਨਕਾਰੀ ਲਈ ਟੋਲ ਫਰੀ ਨੰ 1968 ਜਾਂ ਦਫਤਰ ਦਾ ਨੰ. 261500 ਜਾਂ ਈ-ਮੇਲ ਆਈ.ਡੀ ਣਵ;ਤ਼।ੰਿਾ"ਬਚਅਹ਼ਲ।ਪਰਡ।ਜਅ ਤੇ ਸੰਪਰਕ ਕਰ ਸਕਦੇ ਹੋ।
ਮਾਡਰਨ ਜੇਲ੍ਹ ਦੇ ਕੈਦੀਆਂ ਨੂੰ ਸਿਖਲਾਈ ਦਿੱਤੀ
ਫ਼ਰੀਦਕੋਟ  13 ਮਾਰਚ, ਪੰਜਾਬ ਐਂਡ ਸਿੰਧ ਬੈਂਕ ਦੁਆਰਾ ਸਥਾਪਤ ਕੀਤੀ ਗਈ ਪੇਂਡੂ ਸਵੈ ਰੁਜ਼ਗਾਰ  ਸਿਖਲਾਈ ਸੰਸਥਾ ਦੁਆਰਾ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ  ਕੈਦੀਆਂ ਲਈ  ਪਲਾਸਟਿਕ ਦੇ ਖਿਡੌਣੇ ਬਣਾਉਣ ਦੀ ਸਿਖਲਾਈ  ਦਾ ਇੱਕ  ਕੈਂਪ ਲਗਾਇਆ ਗਿਆ । ਜਿਸ ਵਿੱਚ  35 ਕੈਦੀਆਂ ਨੂੰ ਪਲਾਸਟਿਕ ਦੇ ਖਿਡੌਣੇ ਬਣਾਉਣ ਦੇ ਕੰਮ  ਦੀ ਸਿਖਲਾਈ ਦਿੱਤੀ ਗਈ ਇਨ੍ਹਾਂ ਦੀ ਸਿਖਲਾਈ ਉਪਰੰਤ ਸਮਾਪਤੀ ਸਮਾਰੋਹ  ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ. ਹਰਬੀਰ ਸਿੰਘ ਆਈ. ਏ. ਐਸ ਪਹੁੰਚੇ , ਜਦ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ ।   ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ  ਸਿਖਲਾਈ ਲੈਣ ਵਾਲੇ  35 ਕੈਦੀਆਂ ਨੂੰ ਸਰਟੀਫਿਕੇਟ ਵੰਡੇ  ।ਇਸ ਸਮਾਪਤੀ ਸਮਾਰੋਹ ਵਿਚ  ਉਨਾਂ ਸੰਬੋਧਨ  ਕਰਦੇ ਹੋਏ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦਾ ਇਹ ਵਧੀਆ ਉਪਰਾਲਾ ਹੈ। ਜਿਸ ਨਾਲ ਇਹ ਲੋਕ ਜਦ ਵਾਪਸ ਆਪਣੇ ਘਰਾਂ ਨੂੰ ਜਾਣਗੇ  ਤਾਂ ਆਪਣੇ  ਪੁਨਰਵਾਸ ਕਰਨ ਵਿੱਚ ਕੋਈ ਦਿੱਕਤ ਨਹੀਂ ਪਾਉਣਗੇ ਅਤੇ ਦੋ ਪੈਸੇ ਕਮਾ ਸਕਣ ਉਪਰੰਤ ਆਪਣਾ ਪਰਿਵਾਰਾਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਣਗੇ।  ਉਨ੍ਹਾਂ ਪੇਂਡੂ  ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਜਿਸ ਨਾਲ ਸਮਾਜ ਦਾ ਆਰਥਿਕ ਪੱਧਰ ਉੱਚਾ ਹੋਵੇਗਾ। ਇਸ ਮੌਕੇ ਜ਼ੋਨਲ ਮੈਨੇਜਰ ਸ. ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਖਿਡੌਣੇ ਬਣਾਉਣ ਦੀ   ਸਿਖਲਾਈ ਹਾਸਲ ਕੀਤੀ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਅੰਦਰ ਜਦ ਉਹ ਸਮਾਜ ਵਿੱਚ ਜਾ ਕੇ ਆਪਣਾ ਰੁਜ਼ਗਾਰ ਨਵੇਂ ਸਿਰੇ ਤੋਂ ਸਥਾਪਤ ਕਰਨ  ਚਾਹੁਣਗੇ ਤਾਂ ਇਸ ਮੌਕੇ ਉਨ੍ਹਾਂ ਨੂੰ ਉਨ੍ਹਾਂ ਦਾ ਬੈਂਕ ਪਹਿਲ ਦੇ ਅਧਾਰ ਤੇ ਕਰਜ਼ ਮੁਹੱਈਆ ਕਰਾਵੇਗਾ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਿੱਚ ਇਨ੍ਹਾਂ ਲੋਕਾਂ ਨੂੰ ਆਰਥਿਕ ਸਹਾਇਤਾ ਮਿਲ ਜਾਣ ਕਰਕੇ ਵਧੀਆ ਮਦਦ ਹੋ ਸਕੇਗੀ । ਇਸ ਮੌਕੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਸ੍ਰੀ ਕਸ਼ਮੀਰੀ ਲਾਲ ਗਾਂਧੀ ਨੇ ਕਿਹਾ ਕਿ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਆਪਣਾ ਭੂਤਕਾਲ  ਭੁੱਲ ਜਾਣ ਇਸ ਸਿਖਲਾਈ ਦਾ ਲਾਭ ਲੈਂਦੇ ਹੋਏ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦਾ ਆਗਾਜ਼ ਕਰਨ । ਉਨ੍ਹਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਬੈਂਕ ਵੱਲੋਂ ਤੁਰੰਤ ਕਰਜ਼ ਦਿੱਤਾ ਜਾਵੇਗਾ ਜਿਸ ਦਾ ਬੈਂਕ ਦੁਆਰਾ  ਮਹੀਨਾਵਾਰ ਕਿਸ਼ਤਾਂ ਦੁਆਰਾ ਬੈਂਕ  ਆਪਣਾ ਪੈਸਾ ਵਸੂਲ ਕਰੇਗਾ । ਇਸ ਸਮਾਰੋਹ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਜੇਲ੍ਹ ਦੇ  ਸੁਪਰਡੈਂਟ ਰਾਜੀਵ ਅਰੋਡ਼ਾ ਅਤੇ ਆਸ਼ੂ ਭੱਟੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਪੰਜਾਬ ਨਿਵਾਸੀਆਂ ਵੱਲੋਂ ਚੋਣਾਂ ਵਿਚ ਦਿੱਤੇ ਫਤਵੇਂ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬ ਸੂਬੇ ਦੇ ਹੱਕਾਂ ਅਤੇ ਇਨਸਾਫ਼ ਪ੍ਰਾਪਤੀ ਦੀ ਜੰਗ ਜਾਰੀ ਰਹੇਗੀ : ਪ੍ਰੋ. ਰਾਮਗੜ੍ਹੀਆ
ਫਾਜ਼ਿਲਕਾ 11 ਮਾਰਚ, “ਪੰਜਾਬ ਸੂਬੇ ਦੇ ਨਿਵਾਸੀਆਂ ਵੱਲੋਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਦਿੱਤੇ ਫਤਵੇਂ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ ਦੀਆਂ ਹੱਕੀ ਮੰਗਾਂ, ਇਨਸਾਫ਼, ਕੌਮੀ ਅਣਖ਼-ਗੈਰਤ ਅਤੇ ਹੋਂਦ ਲਈ ਜੰਗ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੇਗਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਡਰ-ਭੈ ਅਤੇ ਦੁਨਿਆਵੀ ਲਾਲਸਾਵਾਂ ਤੋਂ ਰਹਿਤ ਰਹਿੰਦੇ ਹੋਏ, ਜਿਥੇ ਮਨੁੱਖਤਾ ਦੀ ਬਿਹਤਰੀ ਕਰਦੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਥੇ ਹੀ ਹਰ ਤਰ੍ਹਾਂ ਦੇ ਦੁਨਿਆਵੀ ਅਤੇ ਹਕੂਮਤੀ ਜ਼ਬਰ ਜੁਲਮ, ਬੇਇਨਸਾਫ਼ੀ ਤੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਦੇ ਰਹਿਣ ਦੇ ਸਾਨੂੰ ਆਦੇਸ਼ ਵੀ ਦਿੱਤੇ ਹਨ ।”
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ (ਉਮੀਦਵਾਰ ਹਲਕਾ ਫਾਜ਼ਿਲਕਾ) ਨੇ ਸਮੁੱਚੇ ਪੰਜਾਬ ਦੇ ਚੋਣ ਨਤੀਜਿਆ ਉਪਰੰਤ ਪੰਜਾਬ ਨਿਵਾਸੀਆਂ ਵੱਲੋ 'ਆਪ' ਪਾਰਟੀ ਦੇ ਹੱਕ ਵਿਚ ਪੰਜਾਬੀਆਂ ਵੱਲੋ ਦਿੱਤੇ ਫਤਵੇਂ ਨੂੰ ਪ੍ਰਵਾਨ ਕਰਕੇ ਅਤੇ ਆਪ' ਪਾਰਟੀ ਨੂੰ ਸੁਭਕਾਮਨਾਵਾਂ ਦਿੰਦੇ ਹੋਏ ਕੌਮੀ ਇਨਸਾਫ਼ ਪ੍ਰਾਪਤੀ ਦੀ ਜੰਗ ਨੂੰ ਜਾਰੀ ਰੱਖਣ ਦੀ ਗੱਲ ਕਰਦਿਆ ਕੀਤਾ।
ਪ੍ਰੋ. ਰਾਮਗੜ੍ਹੀਆ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੀਆਂ 83 ਸੀਟਾਂ ਤੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਸੀ। ਜਿਸ ਵਿੱਚ ਚੋਣਾਂ ਦੌਰਾਨ ਉਮੀਦਵਾਰਾਂ ਨੂੰ 3,86,176 ਵੋਟ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪਾਰਟੀ ਸੋਚ ਦੇ 48000 ਸਮਰੱਥਕ ਸਨ, ਜੋ ਹੁਣ 9 ਗੁਣਾਂ ਵੱਧ ਚੁੱਕੇ ਹਨ। ਪ੍ਰੋ. ਰਾਮਗੜ੍ਹੀਆ ਨੇ ਕਿਹਾ ਕਿ ਸਾਡੀ ਸੱਚ-ਹੱਕ ਦੀ ਆਵਾਜ਼ ਦੇ ਪੈਰੋਕਾਰਾਂ ਦੀ ਗਿਣਤੀ ਦਾ ਵੱਡੀ ਗਿਣਤੀ ਵਿਚ ਵੱਧਣਾ ਇਹ ਵੀ ਪ੍ਰਤੱਖ ਕਰਦਾ ਹੈ ਕਿ ਸਾਡੇ ਉਪਰੋਕਤ 3,86,176 ਸਿਪਾਹੀ ਆਪਣੇ ਪੰਜਾਬ ਅਤੇ ਕੌਮ ਪੱਖੀ ਇਨਸਾਫ਼ ਪਸੰਦ ਸੋਚ ਦੇ ਝੰਡੇ ਨੂੰ ਬੁਲੰਦ ਕਰਦੇ ਹੋਏ, ਆਪਣੀ ਮੰਜਿ਼ਲ ਤੱਕ ਜਰੂਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਦੀ ਇਸ ਧਰਤੀ ਉਤੇ ਹਰ ਤਰ੍ਹਾਂ ਦੀ ਸਮਾਜਿਕ, ਵਿਤਕਰੇ ਭਰੀਆਂ ਕਾਰਵਾਈਆ ਨੂੰ ਕਤਈ ਬਰਦਾਸਤ ਨਹੀਂ ਕੀਤਾ ਸੀ। ਗੁਰੂ ਸਾਹਿਬਾਨ ਨੇ ਸਾਨੂੰ ਸੰਤ ਤੇ ਸਿਪਾਹੀ ਦੀ ਤਰ੍ਹਾਂ ਜੀਵਨ ਦੀਆਂ ਬਣਦੀਆ ਜਿ਼ੰਮੇਵਾਰੀਆਂ ਪੂਰਨ ਕਰਦੇ ਰਹਿਣ ਦਾ ਉਪਦੇਸ਼ ਦਿੱਤਾ ਹੈ।
ਫ਼ਰੀਦਕੋਟ ਦੀਆਂ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਆਪ ਉਮੀਦਵਾਰ ਜੇਤੂ
ਫ਼ਰੀਦਕੋਟ ਤੋਂ ਸ.ਗੁਰਦਿੱਤ ਸਿੰਘ ਸੇਖੋਂ, ਕੋਟਕਪੂਰਾ ਤੋਂ ਸ. ਕੁਲਤਾਰ ਸਿੰਘ ਸੰਧਵਾ ਅਤੇ ਜੈਤੋ ਤੋਂ ਅਮੋਲਕ ਸਿੰਘ ਦੀ ਸ਼ਾਨਦਾਰ ਜਿੱਤ
ਫ਼ਰੀਦਕੋਟ 10 ਮਾਰਚ, 20 ਫ਼ਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਵੋਟਾਂ ਦੀ ਗਿਣਤੀ ਅੱਜ ਕ੍ਰਮਵਾਰ ਸਰਕਾਰੀ ਬ੍ਰਿੰਜਿਦਰਾ ਕਾਲਜ ਫ਼ਰੀਦਕੋਟ, ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟਕਪੂਰਾ ਅਤੇ ਯੂਨੀਵਰਸਿਟੀ ਕਾਲਜ ਕੈਂਪਸ ਜੈਤੋ ਵਿਖੇ ਭਾਰਤ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਨਿਗਰਾਨਾਂ ਦੀ ਨਿਗਰਾਨੀ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹੋਈ।
ਅੱਜ ਵੋਟਾਂ ਦੀ ਗਿਣਤੀ ਵਿੱਚ ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਗੁਰਦਿੱਤ ਸਿੰਘ ਸੇਖੋਂ 16797 ਨਾਲ ਜੇਤੂ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ  ਹਰਾਇਆ।
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਕੁਲਤਾਰ ਸਿੰਘ ਸੰਧਵਾ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸ੍ਰੀ ਅਜੇ ਪਾਲ ਸਿੰਘ ਸੰਧੂ ਨੂੰ 21130 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਿਧਾਨ ਸਭਾ ਹਲਕਾ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਅਮੋਲਕ ਸਿੰਘ ਜੇਤੂ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸੂਬਾ ਸਿੰਘ ਬਾਦਲ ਨੂੰ 32789 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਜਲਾਲਾਬਾਦ ਤੋਂ ਜਗਦੀਪ ਕੰਬੋਜ, ਫਾਜਿ਼ਲਕਾ ਤੋਂ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਤੋਂ ਸੰਦੀਪ ਜਾਖੜ ਅਤੇ ਬੱਲੂਆਣਾ ਤੋਂ ਅਮਨਦੀਪ ਸਿੰਘ ਮੁਸਾਫਿਰ ਜ਼ੇਤੂ
ਜਿ਼ਲ੍ਹਾ ਚੋਣ ਅਫਸਰ ਬਬੀਤਾ ਕਲੇਰ ਵੱਲੋਂ ਸਮੂਚੇ ਚੋਣ ਅਮਲੇ ਦਾ ਧੰਨਵਾਦ
ਫਾਜਿ਼ਲਕਾ, 10 ਮਾਰਚ, ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਫਾਜਿ਼ਲਕਾ ਜਿ਼ਲ੍ਹੇ ਵਿਚ ਵੀਰਵਾਰ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਜਲਾਲਾਬਾਦ ਤੋਂ ਜਗਦੀਪ ਕੰਬੋਜ, ਫਾਜਿ਼ਲਕਾ ਤੋਂ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਤੋਂ ਸੰਦੀਪ ਜਾਖੜ ਅਤੇ ਬੱਲੂਆਣਾ ਤੋਂ ਅਮਨਦੀਪ ਸਿੰਘ ਮੁਸਾਫਿਰ ਜ਼ੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਾਜਿ਼ਲਕਾ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਸਮੂਚੇ ਚੋਣ ਅਮਲ ਨੂੰ ਸਾਂਤੀ ਪੂਰਵਕ, ਨਿਰਪੱਖ ਤਰੀਕੇ ਨਾਲ ਮੁਕੰਮਲ ਕਰਨ ਲਈ ਚੋਣ ਪ੍ਰਕ੍ਰਿਆ ਵਿਚ ਜ਼ੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਲੋਕਤੰਤਰ ਦੇ ਇਸ ਕੂੰਭ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ਼ 91455 ਵੋਟਾ ਲੈ ਕੇ ਜੇਤੂ ਰਹੇ।ਇਸ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 60525, ਭਾਰਤੀ ਜਨਤਾ ਪਾਰਟੀ ਦੇ ਪੂਰਨ ਚੰਦ ਨੂੰ 5418, ਕਾਂਗਰਸ ਦੇ ਮੋਹਨ ਸਿੰਘ ਨੂੰ 8771, ਸਮਾਜਵਾਦੀ ਪਾਰਟੀ ਦੇ ਕਰਮਜੀਤ ਸਿੰਘ ਨੂੰ 240, ਇੰਡੀਆ ਪ੍ਰਜਾਬੰਧੂ ਪਾਰਟੀ ਤੋਂ ਕੁਲਦੀਪ ਸਿੰਘ ਨੂੰ 313, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਗੁਰਚਰਨ ਸਿੰਘ ਨੂੰ 264, ਸ਼ੋ੍ਰਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1248, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਰਣਜੀਤ ਰਾਮ ਨੂੰ 101 ਵੋਟਾ ਮਿਲਿਆਂ ਹਨ।ਇਸ ਹਲਕੇ ਤੋਂ ਆਜਾਦ ਉਮੀਦਵਾਰ ਵਿਚੋਂ ਅੰਗਰੇਜ਼ ਸਿੰਘ ਨੂੰ 205, ਸੁਰਿੰਦਰ ਸਿੰਘ ਨੂੰ 1860, ਹਰੀਸ਼ ਚੰਦਰ ਨੂੰ 132, ਗੁਰਪ੍ਰੀਤ ਸਿੰਘ ਨੂੰ 540, ਬਲਜੀਤ ਸਿੰਘ ਨੂੰ 269, ਮਨਪ੍ਰੀਤ ਸਿੰਘ ਨੂੰ 546 ਵੋਟਾ ਮਿਲੀਆਂ ਹਨ ਅਤੇ 830 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ।
ਵਿਧਾਨ ਸਭਾ ਹਲਕਾ ਫਾਜਿ਼ਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਸਵਨਾ 63157 ਵੋਟਾ ਲੈ ਕੇ ਜੇਤੂ ਰਹੇ ਹਨ। ਇਸ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੂੰ 35437, ਸ਼ੋ੍ਰਮਣੀ ਅਕਾਲੀ ਦਲ ਦੇ ਹੰਸ ਰਾਜ ਜ਼ੋਸਨ ਨੂੰ 13717, ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਨੂੰ 29096, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਸੰਦੀਪ ਕੁਮਾਰ ਨੂੰ 307, ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਰਕਿਰਨ ਜੀਤ ਸਿੰਘ ਨੂੰ 588 ਵੋਟਾ ਮਿਲੀਆਂ ਹਨ। ਇਸ ਹਲਕੇ ਤੋਂ ਆਜਾਦ ਉਮੀਦਵਾਰ ਵਿਚੋਂ ਸੋਨੀਆ ਨੂੰ 90, ਹਰਨੇਕ ਸਿੰਘ ਨੂੰ 83, ਕਸ਼ਮੀਰ ਸਿੰਘ ਨੂੰ 133, ਗੁਰਜਿੰਦਰ ਸਿੰਘ ਨੂੰ 128, ਨਗਿੰਦਰ ਸਿੰਘ ਨੂੰ 648, ਨਰਿੰਦਰ ਸਿੰਘ ਨੂੰ 321, ਰੇਸ਼ਮ ਲਾਲ ਨੂੰ 490, ਵੀਰੂ ਸਿੰਘ ਨੂੰ 230 ਵੋਟਾ ਮਿਲੀਆਂ ਹਨ ਜਦਕਿ 799 ਲੋਕਾਂ ਨੇ ਨੋਟਾ ਦੇ ਬਟਨ ਨੂੰ ਦਬਾਇਆ ਹੈ।
ਵਿਧਾਨ ਸਭਾ ਹਲਕਾ ਅਬੋਹਰ ਤੋਂ ਕਾਂਗਰਸ ਪਾਰਟੀ ਦੇ ਜ਼ੇਤੂ ਊਮੀਦਵਾਰ ਸੰਦੀਪ ਜਾਖੜ ਨੂੰ 49924 ਵੋਟਾਂ ਮਿਲੀਆਂ ਜਦ ਕਿ ਭਾਰਤੀ ਜਨਤਾ ਪਾਰਟੀ ਦੇ ਊਮੀਦਵਾਰ ਅਰੁਣ ਨਾਰੰਗ ਨੂੰ 21534 ਵੋਟਾਂ, ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਦੀਪ ਕੰਬੋਜ਼ ਨੂੰ 44453 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਦੇ ਮਹਿੰਦਰ ਕੁਮਾਰ ਰਿਣਵਾਂ ਨੂੰ 14345 ਵੋਟਾਂ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਬਲਵੀਰ ਰਾਮ ਨੂੰ 214 ਵੋਟਾਂ, ਆਜਾਦ ਊਮੀਦਵਾਰਾਂ ਵਿਚੋਂ ਹੰਸ ਰਾਜ ਨੂੰ 209, ਚਰਨਜੀਤ ਨੂੰ 427, ਬਲਜਿੰਦਰ ਸਿੰਘ ਨੂੰ 899, ਰਣਜੀਤ ਕੁਮਾਰ ਨੂੰ 371 ਵੋਟਾਂ ਪਈਆਂ ਜਦ ਕਿ 726 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।
ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੁਸਾਫਿਰ 58893 ਵੋਟਾਂ ਲੈ ਕੇ ਜ਼ੇਤੂ ਰਹੇ ਹਨ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਿਥੀ ਰਾਮ ਮੇਘ ਨੂੰ 17816, ਕਾਂਗਰਸ ਦੀ ਰਾਜਿੰਦਰ ਕੌਰ ਰਾਜਪੁਰਾ ਨੂੰ 22747, ਭਾਰਤੀ ਜਨਤਾ ਪਾਰਟੀ ਦੀ ਵੰਦਨਾ ਸਾਂਗਵਾਨ ਨੂੰ 39720 ਵੋਟਾਂ ਅਤੇ ਅਜਾਦ ਉਮੀਦਵਾਰਾਂ ਸੁਰਿੰਦਰ ਸਿੰਘ ਖਾਲਸਾ ਨੂੰ 1988, ਸੁਰਿੰਦਰ ਮੇਘ ਨੂੰ 317, ਮਨਜੀਤ ਕੌਰ ਨੂੰ 393, ਮਨਦੀਪ ਸਿੰਘ ਨੂੰ 334, ਰਾਮ ਕੁਮਾਰ ਮੇਘ ਨੂੰ 520 ਵੋਟਾਂ ਮਿਲੀਆਂ ਅਤੇ 1236 ਨੇ ਨੋਟਾ ਦਾ ਬਟਨ ਦਬਾਇਆ।
ਭਦੌੜ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਵੀ ਚੋਣ ਹਾਰੇ
ਭਦੌੜ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਵੀ ਚੋਣ ਹਾਰੇ
ਚਮਕੌਰ ਸਾਹਿਬ, 10 ਮਾਰਚ 2022 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਤੋਂ ਵੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਦੇ ਉਮਦੀਵਾਰ ਚਰਨਜੀਤ ਸਿੰਘ ਨੇ ਹਰਾਇਆ ਹੈ।
ਇਸ ਤੋਂ ਪਹਿਲਾਂ ਹਲਕਾ ਭਦੌੜ ਤੋਂ ਵੀ ਚਰਨਜੀਤ ਸਿੰਘ ਚੰਨੀ ਚੋਣ ਹਾਰ ਗਏ ਸਨ ਉੱਥੇ ਵੀ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਹਰਾਇਆ ਸੀ।
ਅਬੋਹਰ ਤੋਂ ਕਾਂਗਰਸ ਉਮੀਦਵਾਰ ਸੰਦੀਪ ਜਾਖੜ 5539 ਵੋਟਾਂ ਨਾਲ ਜਿੱਤੇ
ਅਬੋਹਰ , 10 ਮਾਰਚ :ਹਲਕਾ ਅਬੋਹਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਜਾਖੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਪ ਕੰਬੋਜ ਨੂੰ 5539 ਵੋਟਾਂ ਨਾਲ ਹਰਾ ਕੇ ਜੈਤੂ ਰਹੇ
ਜਲਾਲਾਬਾਦ ਤੋਂ ਸੁਖਬੀਰ ਬਾਦਲ ਚੋਣ ਹਾਰੇ
ਜਲਾਲਾਬਾਦ ਤੋਂ ਸੁਖਬੀਰ ਬਾਦਲ ਚੋਣ ਹਾਰੇ
ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਜਿੱਤੇ
ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਜਿੱਤੇ
ਮੁੱਲਾਂਪੁਰ ਦਾਖਾ, 10 ਮਾਰਚ 2022 - ਵਿਧਾਨ ਸਭਾ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 49741 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 5810 ਵੋਟਾਂ ਨਾਲ ਹਰਾ ਕੇ ਜੇਤੂ ਰਹੇ, ਕੈਪਟਨ ਸੰਧੂ ਨੂੰ 43931 ਅਤੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ 42647 ਵੋਟਾਂ ਪਈਆਂ।
ਕੋਟਕਪੂਰਾ ਹਲਕੇ ਤੋਂ ਕੁਲਤਾਰ ਸਿੰਘ ਸੰਧਵਾਂ ਜਿੱਤੇ
ਕੋਟਕਪੂਰਾ ਹਲਕੇ ਤੋਂ ਕੁਲਤਾਰ ਸਿੰਘ ਸੰਧਵਾਂ ਜਿੱਤੇ
ਨਰਿੰਦਰਪਾਲ ਸਿੰਘ ਸਵਨਾ ਚੋੜਵੇ 14th ਰਾਉਂਡ ਚ 27400 ਵੋਟਾਂ ਤੇ ਅੱਗੇ
ਫਾਜ਼ਿਲਕਾ,10 ਮਾਰਚ :ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰਪਾਲ ਸਿੰਘ ਸਵਨਾ  ਚੋੜਵੇ 14th  ਰਾਉਂਡ ਚ  27400 ਵੋਟਾਂ ਤੇ ਅੱਗੇ
ਧੂਰੀ ਤੋਂ ਭਗਵੰਤ ਮਾਨ ਦੀ ਜਿੱਤ
ਰੀ,10 ਮਾਰਚ  :ਧੂਰੀ ਤੋਂ ਆਪ ਦੇ ਸੀ ਐਮ ਚੇਹਰੇ ਭਗਵੰਤ ਮਾਨ ਵੱਲੋਂ ਜਿੱਤ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਲਬੀਰ ਗੋਲਡੀ ਨੂੰ ਹਰਾਇਆ ਹੈ।
ਫਾਜ਼ਿਲਕਾ ਤੋਂ 10 ਰਾਊਂਡ ਤੱਕ ਕੁੱਲ ਵੋਟਾਂ ਦਾ ਵੇਰਵਾ
ਫਾਜ਼ਿਲਕਾ,10 ਮਾਰਚ :ਫਾਜ਼ਿਲਕਾ ਤੋਂ 10 ਰਾਊਂਡ ਤੱਕ ਕੁੱਲ ਵੋਟਾਂ ਦਾ ਵੇਰਵਾ
ਨਰਿੰਦਰਪਾਲ ਸਿੰਘ ਸਵਨਾ 40200 ਵੋਟਾਂ
ਦਵਿੰਦਰ ਘੁਬਾਇਆ-15197 ਵੋਟਾਂ
ਸੁਰਜੀਤ ਜਿਆਣੀ-14100 ਵੋਟਾਂ
ਹੰਸ ਰਾਜ ਜੋਸਨ-7328 ਵੋਟਾਂ
ਨਰਿੰਦਰਪਾਲ ਸਿੰਘ ਸਵਨਾ ਲਗਭਗ 25000 ਹਜ਼ਾਰ ਲੀਡ ਤੇ
ਅਜੀਤਪਾਲ ਕੋਹਲੀ ਜਿੱਤੇ, ਕੈਪਟਨ ਹਾਰੇ
ਅਜੀਤਪਾਲ ਕੋਹਲੀ ਜਿੱਤੇ, ਕੈਪਟਨ ਹਾਰੇ
ਹਲਕਾ ਜਗਰਾਓਂ ਤੋਂ ਆਪ ਦੇ ਸਰਬਜੀਤ ਕੌਰ ਮਾਣੂਕੇ ਜਿੱਤੇ
ਹਲਕਾ ਜਗਰਾਓਂ ਤੋਂ ਆਪ ਦੇ ਸਰਬਜੀਤ ਕੌਰ ਮਾਣੂਕੇ ਜਿੱਤੇ
ਸੁਨਾਮ ਤੋਂ ਆਪ ਦੇ ਅਮਨ ਅਰੋੜਾ ਜਿੱਤੇ
ਸੁਨਾਮ ਤੋਂ ਆਪ ਦੇ ਅਮਨ ਅਰੋੜਾ ਜਿੱਤੇ
ਜਗਦੀਪ ਕੰਬੋਜ ਗੋਲਡੀ 15500 ਵੋਟਾਂ ਤੇ ਅੱਗੇ
ਫਾਜ਼ਿਲਕਾ,10 ਮਾਰਚ (ਫਾਜ਼ਿਲਕਾ ਐਕਸਪ੍ਰੈਸ) :ਜਲਾਲਾਬਾਦ ਤੋਂ  ਆਮ ਆਦਮੀ ਪਾਰਟੀ ਉਮੀਦਵਾਰ ਦਸਵੇਂ ਰਾਉਂਡ ਚ ਜਗਦੀਪ ਕੰਬੋਜ ਗੋਲਡੀ 15500  ਵੋਟਾਂ ਤੇ ਅੱਗੇ
ਨਰਿੰਦਰਪਾਲ ਸਿੰਘ ਸਵਨਾ ਨੋਵੇ ਰਾਉਂਡ ਚ 21000 ਵੋਟਾਂ ਤੇ ਅੱਗੇ
ਫਾਜ਼ਿਲਕਾ,10 ਮਾਰਚ  :ਫਾਜ਼ਿਲਕਾ  ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰਪਾਲ ਸਿੰਘ ਸਵਨਾ ਨੋਵੇ ਰਾਉਂਡ ਚ 21000 ਵੋਟਾਂ ਤੇ ਅੱਗੇ